ਪਸ਼ੂ ਪਾਲਣ ਕਿੱਤਿਆਂ ਵਿੱਚ ਜੇ ਪਾਉਣੀ ਜਿੱਤ, ਵੈਟਨਰੀ ਯੂਨਿਵਰਸਿਟੀ ਤੋਂ ਲਓ ਨੁਕਤੇ ਸਿੱਖ।
ਕ੍ਰਿਸ਼ੀ ਵਿਗਿਆਨ ਕੇਂਦਰ ਬੂਹ, ਤਰਨ ਤਾਰਨ
icarlogo
Loading Events

« All Events

  • This event has passed.

Scientific Advisory Committee Meeting 2023

December 21, 2023

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ,
ਹੰਡਿਆਇਆ ਜਿਲ੍ਹਾਂ ਬਰਨਾਲਾ ਵੱਲੋਂ ਮਿਤੀ 21-12-2023 ਨੂੰ ਵਿਗਿਆਨਕ ਸਲਾਹਕਾਰ ਕਮੇਟੀ ਮੀਟਿੰਗ ਦਾ ਆਯੋਜਨ ਡਾ.
ਪ੍ਰਹਿਲਾਦ ਸਿੰਘ ਤੰਵਰ, ਐਸੋਸ਼ੀਏਟ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਦੀ ਅਗਵਾਈ ਹੇਠ ਆਯੋਜਿਤ ਕੀਤੀ
ਗਈ। ਡਾ. ਇੰਦਰਜੀਤ ਸਿੰਘ, ਮਾਣਯੋਗ ਉਪ-ਕੁਲਪਤੀ, ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ
ਲੁਧਿਆਣਾ ਇਸ ਮੀਟਿੰਗ ਦੇ ਚੇਅਰਮੈਨ ਸਨ। ਮੀਟਿੰਗ ਵਿੱਚ ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ, ਗੁਰੂ
ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ, ਡਾ. ਅਸ਼ੋਕ ਕੁਮਾਰ, ਸਾਬਕਾ ਡਾਇਰੈਕਟਰ ਪਸਾਰ
ਸਿੱਖਿਆ , ਪੀ ਏ ਯੂ , ਲੁਧਿਆਣਾ , ਡਾ. ਆਰ. ਐੱਸ ਗਰੇਵਾਲ, ਡਾਇਰੈਕਟਰ ਪਸ਼ੂ ਫਾਰਮ, ਡਾ. ਜਸਪਾਲ ਸਿੰਘ ਲਾਂਬਾ, ਪ੍ਰਮੁੱਖ
ਵਿਗਿਆਨੀ (ਪਸ਼ੂ ਪੋਸ਼ਣ) ਅਤੇ ਇਹਨਾਂ ਤੋ ਇਲਾਵਾ ਇਸ ਮੀਟਿੰਗ ਵਿੱਚ ਡਾ. ਮਨਦੀਪ ਸਿੰਘ, ਕ੍ਰਿਸ਼ੀ ਵਿਗਿਆਨ ਕੇਂਦਰ,
ਸਂਗਰੂਰ, ਡਾ.ਨਵਦੀਪ ਸਿੰਘ ਗਿੱਲ, ਐਫ. ਏ. ਐਸ. ਸੀ. (ਪੀ. ਏ. ਯੂ), ਡਾ. ਲਖਬੀਰ, ਉਪ ਨਿਰਦੇਸ਼ਕ, ਪਸ਼ੂ ਪਾਲਣ ਵਿਭਾਗ,
ਬਰਨਾਲਾ ਅਤੇ ਨਰਪਿੰਦਰਜੀਤ ਕੌਰ, ਬਾਗਬਾਨੀ ਵਿਕਾਸ ਅਫ਼ਸਰ, ਬਰਨਾਲਾ ਅਤੇ ਅੰਬੁਜ ਕੁਮਾਰ, ਲੀਡ ਬੈਂਕ ਅਤੇ ਵੱਖ ਵੱਖ
ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਿਲ ਸਨ। ਇਹਨਾਂ ਤੋ ਇਲਾਵਾ ਇਸ ਮੀਟਿੰਗ ਵਿੱਚ ਬਰਨਾਲਾ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨ
ਗੁਲਜ਼ਾਰ ਸਿੰਘ ਕੱਟੂ, ਗੁਰਤੇਜ ਸਿੰਘ ਰੂੜੇਕੇ ਖੁਰਦ, ਲਖਵੀਰ ਸਿੰਘ ਤਪਾ, ਗੁਰਦੇਵ ਸਿੰਘ ਨਿੰਮ ਵਾਲਾ ਮੌੜ ਅਤੇ ਜਸਵੀਰ ਸਿੰਘ
ਮਹਿਤਾ, ਪਰਮਜੀਤ ਕੌਰ ਕੱਟੂ, ਲਖਵੀਰ ਕੌਰ, ਮਨਦੀਪ ਸਿੰਘ ਧੌਲਾ ਆਦਿ ਇਸ ਮੀਟਿੰਗ ਵਿੱਚ ਸ਼ਾਮਿਲ ਸਨ।

Details

Date:
December 21, 2023
Scroll to Top