
- This event has passed.
Goat Mela
December 6, 2023
ਪੰਜਾਬ ਵਿੱਚ ਬੀਟਲ ਨਸਲ ਦੀਆਂ ਬੱਕਰੀਆਂ ਨੂੰ ਪ੍ਰਫੁੱਲਤ ਕਰਨ ਲਈ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼
ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਹੰਡਿਆਇਆ ਵੱਲੋਂ ਡਾ. ਪ੍ਰਹਿਲਾਦ ਸਿੰਘ ਤੰਵਰ, ਐਸੋਸੀਏਟ ਡਾਇਰੈਕਟਰ
ਦੀ ਅਗਵਾਈ ਹੇਠ ਬੀਟਲ ਬੱਕਰੀ ਮੇਲਾ ਲਗਾਇਆ ਗਿਆ। ਇਸ ਮੇਲੇ ਦੇ ਮੁੱਖ ਮਹਿਮਾਨ ਡਾ. ਪ੍ਰਕਾਸ਼ ਸਿੰਘ ਬਰਾੜ, ਡਾਇਰੈਕਟਰ
ਪਸਾਰ ਸਿੱਖਿਆ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਸਨ। ਡਾ. ਪ੍ਰਹਿਲਾਦ ਤੰਵਰ ਨੇ
ਮੁੱਖ ਮਹਿਮਾਨ ਅਤੇ ਬੱਕਰੀ ਪਾਲਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਜੇਕਰ ਬੱਕਰੀ ਪਾਲਣ ਵਿਗਿਆਨਕ ਢੰਗ ਨਾਲ ਕੀਤਾ ਜਾਵੇ
ਤਾਂ ਚੰਗਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ | ਇਸ ਤੋਂ ਇਲਾਵਾ ਬੱਕਰੀ ਪਾਲਣ ਵਿੱਚ ਸਵੈ-ਰੁਜ਼ਗਾਰ ਦੀਆਂ ਬਹੁਤ ਸੰਭਾਵਨਾਵਾਂ ਹਨ
ਅਤੇ ਉਹਨਾਂ ਨੂੰ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ, ਹੰਡਿਆਇਆ ਵੱਲੋਂ ਬੱਕਰੀ ਪਾਲਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਡਾ:
ਪ੍ਰਕਾਸ਼ ਬਰਾੜ, ਡਾਇਰੈਕਟਰ ਪ੍ਰਸਾਰ ਸਿੱਖਿਆ ਨੇ ਬੀਟਲ ਨਸਲ ਦੀਆਂ ਬੱਕਰੀਆਂ ਪਾਲਣ ਸਬੰਧੀ ਸਲਾਹ ਦਿੰਦੇ ਹੋਏ ਕਿਹਾ ਕਿ
ਡੇਅਰੀ ਫਾਰਮਿੰਗ ਦੇ ਮੁਕਾਬਲੇ ਬੱਕਰੀ ਪਾਲਣ ਦਾ ਧੰਦਾ ਘੱਟ ਖਰਚੇ 'ਤੇ ਸ਼ੁਰੂ ਕੀਤਾ ਜਾ ਸਕਦਾ ਹੈ ਅਤੇ ਬਹੁਤ ਜ਼ਿਆਦਾ ਮੁਨਾਫਾ
ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬੱਕਰੀਆਂ ਮੀਟ, ਖਾਦ, ਬਾਲ ਅਤੇ ਦੁੱਧ ਦਿੰਦੀਆਂ ਹਨ। ਬੱਕਰੀ ਦਾ ਦੁੱਧ ਬਹੁਤ ਸਾਰੀਆਂ
ਬਿਮਾਰੀਆਂ ਵਿੱਚ ਵਰਤਿਆ ਜਾਂਦਾ ਹੈ ਅਤੇ ਬੱਕਰੀ ਦੀ ਖਾਦ ਖੇਤੀ ਲਈ ਬਹੁਤ ਵਧੀਆ ਹੈ।